Streets ਵਿੱਚ Atlas ਨਕਸ਼ੇ ਦਾ ਅੱਪਡੇਟ ਕਿਵੇਂ ਕੰਮ ਕਰਦਾ ਹੈ
ਪਤਾ ਕਰੋ ਕਿ Atlas ’ਤੇ ਜਾਣ ਨਾਲ ਤੁਹਾਡੀਆਂ ਸੈਰਾਂ, ਇਲਾਕਿਆਂ ਅਤੇ ਤਰੱਕੀ ਦਾ ਕੀ ਹੁੰਦਾ ਹੈ।


Streets ਸੇਵ ਕੀਤੇ GPS ਰੂਟ ਨਕਸ਼ੇ ਨਾਲ ਮਿਲਾ ਕੇ ਉਹ ਗਲੀਆਂ ਪਛਾਣਦਾ ਹੈ ਜਿੱਥੇ ਤੁਸੀਂ ਗਏ ਹੋ। Atlas ਉਸ ਨਕਸ਼ੇ ਨੂੰ ਅੱਪਡੇਟ ਕਰਦਾ ਹੈ। ਵਿਕਲਪ ਆਉਣ ’ਤੇ ਤੁਸੀਂ ਇਤਿਹਾਸ ਨਾਲ ਲੈ ਜਾ ਸਕਦੇ ਹੋ। (4.7.32)
ਨਵੇਂ ਨਕਸ਼ੇ ਵਿੱਚ ਕੀ ਬਦਲਦਾ ਹੈ?
ਇੱਕੋ ਸ਼ਹਿਰ ਦੀਆਂ ਗਲੀਆਂ ਦੀ ਸੂਚੀ ਦੋਵਾਂ ਨਕਸ਼ਿਆਂ ਵਿੱਚ ਵੱਖ ਹੋ ਸਕਦੀ ਹੈ। ਲਕੀਰ iPhone ਦਾ ਰਿਕਾਰਡ ਕੀਤਾ ਰਸਤਾ ਦਿਖਾਉਂਦੀ ਹੈ ਅਤੇ ਸੂਚੀ ਉਹ ਗਲੀਆਂ ਜੋ Streets ਉਸ ਨਾਲ ਮਿਲਾ ਸਕਿਆ।
ਰੂਟਾਂ ਅਤੇ ਇਲਾਕਿਆਂ ਦਾ ਕੀ ਹੋਵੇਗਾ?
ਸੇਵ ਕੀਤੇ ਰੂਟ ਟ੍ਰਾਂਸਫ਼ਰ ਹੁੰਦੇ ਹਨ ਅਤੇ ਪੁਰਾਣਾ ਇਤਿਹਾਸ ਵੀ ਦਿੱਸਦਾ ਹੈ। ਇਲਾਕਿਆਂ ਦੀਆਂ ਹੱਦਾਂ ਰਹਿੰਦੀਆਂ ਹਨ, ਤਰੱਕੀ ਮੁੜ ਗਿਣੀ ਜਾਂਦੀ ਹੈ। ਜੇ ਕੁਝ ਰੂਟ ਨਾ ਮਿਲਣ ਤਾਂ ਤਰੱਕੀ ਬਦਲ ਸਕਦੀ ਹੈ ਅਤੇ ਅਸਲ ਇਲਾਕਾ ਪੁਰਾਣੇ ਇਤਿਹਾਸ ਵਿੱਚ ਰਹਿੰਦਾ ਹੈ। ਰੂਟ ਇਤਿਹਾਸ · ਆਪਣੇ ਇਲਾਕੇ
ਗਲੀਆਂ ਦੀ ਗਿਣਤੀ ਜਾਂ ਫ਼ੀਸਦੀ ਕਿਉਂ ਬਦਲੀ?
Atlas ਪੁਰਾਣੇ ਰੂਟਾਂ ਵਿੱਚ ਘੱਟ ਜਾਂ ਵੱਧ ਗਲੀਆਂ ਪਛਾਣ ਸਕਦਾ ਹੈ। ਜੇ ਕੁੱਲ ਗਲੀਆਂ ਵੱਧ ਜਾਣ ਤਾਂ ਉੱਨੀਆਂ ਹੀ ਗਲੀਆਂ ਲਈ ਫ਼ੀਸਦੀ ਘੱਟ ਹੋ ਸਕਦੀ ਹੈ। ਮੁੜ ਸ਼ੁਰੂ ਕਰਨ ਦੀ ਲੋੜ ਨਹੀਂ। ਉਹੀ ਸ਼ਹਿਰ ਜਾਂ ਇਲਾਕਾ ਚੁਣੋ, ਵੇਖੀਆਂ ਅਤੇ ਬਾਕੀ ਗਲੀਆਂ ਦੀ ਤੁਲਨਾ ਕਰੋ ਅਤੇ ਸੇਵ ਕੀਤਾ ਰੂਟ ਖੋਲ੍ਹੋ। ਸ਼ਹਿਰ ਦੀ ਤਰੱਕੀ
ਅੱਪਡੇਟ ਕਿਉਂ ਨਹੀਂ ਦਿੱਸਦਾ?
Streets 4.7.32 ਵਿੱਚ Atlas ਨਕਸ਼ੇ ਦਾ ਅੱਪਡੇਟ ਆਇਆ। ਇਹ ਹੌਲੀ-ਹੌਲੀ ਉਪਲਬਧ ਹੋ ਰਿਹਾ ਹੈ, ਇਸ ਲਈ ਵਿਕਲਪ ਸਭ ਨੂੰ ਇੱਕੋ ਸਮੇਂ ਨਹੀਂ ਵੀ ਦਿੱਸ ਸਕਦਾ। ਜੇ ਨਵਾਂ ਨਕਸ਼ਾ ਨਹੀਂ ਦਿੱਸਦਾ ਤਾਂ ਮੌਜੂਦਾ ਨਕਸ਼ਾ ਤੇ ਇਤਿਹਾਸ ਵਰਤਦੇ ਰਹੋ। ਮੁੜ ਇੰਸਟਾਲ ਕਰਨ, ਤਰੱਕੀ ਰੀਸੈੱਟ ਕਰਨ ਜਾਂ ਸੈਰਾਂ ਮੁੜ ਰਿਕਾਰਡ ਕਰਨ ਦੀ ਲੋੜ ਨਹੀਂ। ਜੇ ਪਹਿਲਾਂ ਹੀ Atlas ਵਰਤਦੇ ਹੋ ਤਾਂ ਦੁਬਾਰਾ ਨਾ ਬਦਲੋ।
ਵਿਕਲਪ ਦਿੱਸੇ ਤਾਂ ਕੀ ਕਰਾਂ?
Streets ਟੈਬ ਵਿੱਚ ਨਵਾਂ ਨਕਸ਼ਾ ਖੋਲ੍ਹੋ ਅਤੇ ਨਵੇਂ ਨਕਸ਼ੇ ‘ਤੇ ਜਾਓ ਪੜ੍ਹੋ। ਚੱਲ ਰਹੀ ਸੈਰ ਮੁਕਾਓ ਅਤੇ ਟ੍ਰਾਂਸਫ਼ਰ ਵੇਲੇ ਐਪ ਖੁੱਲ੍ਹੀ ਰੱਖੋ। ਤੁਸੀਂ ਪੁਰਾਣਾ ਨਕਸ਼ਾ ਵੀ ਰੱਖ ਸਕਦੇ ਹੋ। ਜੇ ਕੋਈ ਰੂਟ ਜਾਂ ਇਲਾਕਾ ਗੁੰਮ ਹੋਵੇ ਤਾਂ ਐਪ ਦਾ ਵਰਜਨ, ਸ਼ਹਿਰ ਜਾਂ ਇਲਾਕਾ ਅਤੇ ਸੈਰ ਦੀ ਤਾਰੀਖ ਦੱਸੋ। ਸਹਾਇਤਾ ਨਾਲ ਸੰਪਰਕ ਕਰੋ